Amloh News: ਦਾਰੂ ਤੇ ਮੀਟ ਖਾ ਰਿਹਾ ਸੀ ਗੁਰੂਘਰ ਦਾ ਗ੍ਰੰਥੀ ਸਿੰਘ, ਉਪਰੋਂ ਪਹੁੰਚ ਗਏ ਲੋਕ, ਵੇਖੋ ਫਿਰ ਕੀ ਬਣਿਆ ਮਾਹੌਲ
Amloh News: ਖੰਨਾ ਦੇ ਅਮਲੋਹ ਰੋਡ 'ਤੇ ਸਥਿਤ ਗੁਰਦੁਆਰਾ ਬੇਗਮਪੁਰਾ ਸਾਹਿਬ ਗਲਵੱਡੀ ਦੇ ਗ੍ਰੰਥੀ 'ਤੇ ਸ਼ਰਾਬ ਪੀਣ ਅਤੇ ਮੀਟ ਖਾਣ ਦਾ ਦੋਸ਼ ਲੱਗਾ ਹੈ। ਗੁਰਦੁਆਰਾ ਕਮੇਟੀ ਨੇ ਕਰਤਾਰ ਨਗਰ 'ਚ ਗ੍ਰੰਥੀ ਨੂੰ ਉਸ ਦੇ ਦੋਸਤ ਦੇ ਘਰੋਂ ਸ਼ਰਾਬ ਪੀਂਦੇ ਅਤੇ ਮੀਟ ਖਾਂਦੇ ਹੋਏ ਫੜ ਲਿਆ। ਜਿਸ ਤੋਂ ਬਾਅਦ ਹੰਗਾਮਾ ਹੋ ਗਿਆ ਅਤੇ ਗ੍ਰੰਥੀ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਪੁਲਿਸ ਨੇ ਗ੍ਰੰਥੀ ਨੂੰ ਹਿਰਾਸਤ ਵਿੱਚ ਲੈ ਕੇ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ। ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।