Gulab Sidhu: ਗੁਲਾਬ ਸਿੱਧੂ ਦੇ ਬਾਊਂਸਰ ਨੇ ਬਜ਼ੁਰਗ ਕਿਸਾਨ ਤੋਂ ਮੰਗੀ ਮੁਆਫੀ, ਧੱਕਾ ਮਾਰਕੇ ਸਟੇਜ ਤੋਂ ਥੱਲੇ ਸੁੱਟਿਆ ਦਾ ਮਾਮਲਾ
Gulab Sidhu: ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਸ਼ੋਅ ਦੌਰਾਨ ਇੱਕ ਕਿਸਾਨ ਅਤੇ ਉਸਦੇ ਪੁੱਤਰ ਨੂੰ ਸਟੇਜ ਤੋਂ ਧੱਕਾ ਦੇ ਕੇ ਹੇਠਾਂ ਸੁੱਟ ਅਤੇ ਉਸ ਦੀ ਪੱਗ ਉਤਾਰਨ ਦਾ ਮਾਮਲਾ ਸੁਲਝ ਗਿਆ ਹੈ। ਇਸ ਮਾਮਲੇ 'ਚ ਸ਼ਨੀਵਾਰ ਹੀ ਬਾਊਂਸਰਾਂ ਖਿਲਾਫ ਐੱਫ.ਆਈ.ਆਰ ਦਰਜ ਕਰਨ ਦੀ ਮੰਗ ਕਰ ਰਹੇ ਕਿਸਾਨ ਤੋਂ ਮੁਆਫੀ ਮੰਗ ਲਈ ਗਈ ਹੈ। ਬਾਊਂਸਰ ਉਸੇ ਮੈਦਾਨ ਵਿੱਚ ਆ ਗਏ ਜਿੱਥੇ ਗੁਲਾਬ ਸਿੱਧੂ ਦਾ ਸ਼ੋਅ ਹੋ ਰਿਹਾ ਸੀ। ਪਿੰਡ ਲਲਹੇੜੀ ਅਤੇ ਸ਼ਹਿਰ ਦੇ ਪਤਵੰਤਿਆਂ ਦਰਮਿਆਨ ਕਿਸਾਨ ਤੋਂ ਮੁਆਫ਼ੀ ਮੰਗੀ ਗਈ। ਇਸ ਤੋਂ ਬਾਅਦ ਕਿਸਾਨ ਅਤੇ ਉਸਦੇ ਪਰਿਵਾਰ ਦਾ ਗੁੱਸਾ ਸ਼ਾਂਤ ਹੋ ਗਿਆ।