Gurdaspur News: ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਜ਼ਿਲ੍ਹੇ ਦੀ ਪਹਿਲੀ ਮਹਿਲਾ ਸਰਪੰਚ ਚੁਣ ਕੇ ਕੀਤੀ ਮਿਸਾਲ ਕਾਇਮ
Gurdaspur News: ਗੁਰਦਾਸਪੁਰ ਦੇ ਪਿੰਡ ਔਗਰਾ ਦੇ ਲੋਕਾਂ ਨੇ ਸਰਬ ਸੰਮਤੀ ਨਾਲ ਪਹਿਲੀ ਮਹਿਲਾ ਸਰਪੰਚ ਚੁਣ ਕੇ ਮਿਸਾਲ ਕਾਇਮ ਕੀਤੀ ਹੈ। ਰਾਜਨਪ੍ਰੀਤ ਕੌਰ ਨਾਂ ਦੀ ਨੌਜਵਾਨ ਔਰਤ ਨੂੰ ਪਿੰਡ ਵਾਸੀਆ ਵੱਲੋਂ ਸਰਪੰਚਣੀ ਚੁਣਿਆ ਗਿਆ ਹੈ। ਉੱਥੇ ਹੀ ਉਸ ਦੇ ਨਾਲ ਦੋ ਹੋਰ ਮਹਿਲਾ ਪੰਚ ਅਤੇ ਤਿੰਨ ਪੁਰਸ਼ ਪੰਚ ਵੀ ਸਰਬ ਸੰਮਤੀ ਨਾਲ ਚੁਣ ਲਏ ਗਏ ਹੈ ।