Gurdaspur News: ਇਨਸਾਫ ਲਈ ਟਾਵਰ ਉੱਤੇ ਚੜ੍ਹਿਆ ਨੌਜਵਾਨ, ਹੇਠਾਂ ਉਤਰਨ ਲਈ ਪੁਲਿਸ ਕਰ ਰਹੀ ਮਿੰਨਤਾਂ
Gurdaspur News: ਗੁਰਦਾਸਪੁਰ ਦੇ ਕਸਬਾ ਧਾਰੀਵਾਲ ਰੇਲਵੇ ਸਟੇਸ਼ਨ ਦੇ ਤਕਰੀਬਨ 50 ਤੋਂ 70 ਫੁੱਟ ਉੱਚੇ ਟਾਵਰ ਉਤੇ ਨੌਜਵਾਨ ਚੜ੍ਹ ਗਿਆ। ਉਸ ਨੇ ਕਿਹਾ ਉਸਦੇ ਘਰ ਉੱਪਰ ਕਬਜ਼ਾ ਕੀਤਾ ਗਿਆ ਹੈ ਪਰ ਉਸ ਨੂੰ ਇਨਸਾਫ ਨਹੀਂ ਮਿਲ ਰਿਹਾ ਜਿਸ ਕਰਕੇ ਨੌਜਵਾਨ 70 ਫੁੱਟ ਦੇ ਟਾਵਰ ਦੇ ਉੱਪਰ ਚੜ੍ਹ ਗਿਆ। ਪੁਲਿਸ ਨੌਜਵਾਨ ਨੂੰ ਥੱਲੇ ਉਤਾਰਨ ਲਈ ਮਿੰਨਤਾਂ ਕਰ ਰਹੀ ਹੈ।