Nawanshahr Video: ਨਵਾਂਸ਼ਹਿਰ ਦਾ ਇਤਿਹਾਸ ਰੇਲਵੇ ਸਟੇਸ਼ਨ ਬਣਿਆ ਨਸ਼ੇੜੀਆਂ ਦਾ ਅੱਡਾ!
Nawanshahr Video: ਮੁਗਲਾਂ ਸਮੇਂ ਵਸੇ ਕਸਬਾ ਰਾਹੋਂ ਦਾ ਰੇਲਵੇ ਸਟੇਸ਼ਨ ਸਰਕਾਰਾਂ ਦੀ ਬੇਰੁਖ਼ੀ ਦਾ ਸ਼ਿਕਾਰ ਹੋਇਆ ਹੈ। ਕਿਸੇ ਸਮੇਂ ਅੰਗਰੇਜ਼ ਸਰਕਾਰ ਇਸ ਸਟੇਸ਼ਨ ਰਾਹੀਂ ਆਪਣੇ ਸਮਾਨ ਦੀ ਢੋਆ-ਢੋਆਈ ਦਾ ਬਿਜ਼ਨਸ ਕਰਦਾ ਸੀ, ਅੱਜ ਉਹੀ ਰੇਲਵੇ ਸਟੇਸ਼ਨ ਉਜਾੜ ਬਣਿਆ ਹੋਇਆ ਹੈ। ਜੋ ਅੱਜ ਨਸ਼ੇੜੀ ਦਾ ਅੱਡਾ ਬਣਾ ਚੁੱਕਿਆ ਹੈ। ਸੰਨ 1914 ਦਾ ਬਣਿਆ ਰੇਲਵੇ ਸਟੇਸ਼ਨ ਜੋ 2022 ਤੋਂ ਬਿਲਕੁਲ ਬੰਦ ਹੈ, ਜਿੱਥੇ ਪਹਿਲਾਂ ਜਲੰਧਰ ਤੋਂ ਬਾਇਆ ਬੰਗਾ, ਨਵਾਂਸ਼ਹਿਰ ਹੁੰਦੀ ਹੋਈ ਟ੍ਰੇਨ ਬਾਇਆ ਰਾਹੋਂ ਤੋਂ ਹੁੰਦੀ ਹੋਈ ਜੇਜੋਂ ਤੱਕ ਜਾਂਦੀ ਸੀ। ਪਰੰਤੂ ਇਹ ਰੇਲਵੇ ਸਟੇਸ਼ਨ ਹੁਣ ਰੇਲਵੇ ਵਿਭਾਗ ਵਲੋਂ ਬੰਦ ਕਰ ਦਿੱਤਾ ਗਿਆ ਹੈ।