IT ਵਿਭਾਗ ਵੱਲੋਂ ਜ਼ੀਰਕਪੁਰ `ਚ ਛਾਪੇਮਾਰੀ, CRPF ਜਵਾਨਾਂ ਵੱਲੋਂ ਸਾਰੇ ਪ੍ਰੋਜੈਕਟਾਂ ਦੇ ਬਾਹਰ ਦਿੱਤਾ ਜਾ ਰਿਹਾ ਪਹਿਰਾ
Sushma Builder: ਆਮਦਨ ਕਰ ਵਿਭਾਗ ਨੇ ਵੀਰਵਾਰ ਸਵੇਰੇ ਜ਼ੀਰਕਪੁਰ ਸਥਿਤ ਸੁਸ਼ਮਾ ਬਿਲਡਰ ਗਰੁੱਪ ਦੇ ਸਾਰੇ ਰਿਹਾਇਸ਼ੀ ਅਤੇ ਵਪਾਰਕ ਪ੍ਰੋਜੈਕਟਾਂ 'ਤੇ ਛਾਪੇਮਾਰੀ ਕੀਤੀ। ਇਹ ਛਾਪੇਮਾਰੀ ਸਵੇਰੇ 6 ਵਜੇ ਤੋਂ ਜਾਰੀ ਹੈ। ਰਾਤ ਤੱਕ ਚੱਲੀ ਛਾਪੇਮਾਰੀ ਦੌਰਾਨ ਹਰਿਆਣਾ ਅਤੇ ਦਿੱਲੀ ਤੋਂ ਆਏ ਸਾਰੇ ਅਧਿਕਾਰੀ ਆਪਣੇ ਨਾਲ ਕੱਪੜੇ ਵੀ ਲੈ ਕੇ ਆਏ ਸਨ, ਜਿਸ ਤੋਂ ਸਪੱਸ਼ਟ ਹੈ ਕਿ ਛਾਪੇਮਾਰੀ ਕੱਲ੍ਹ ਤੱਕ ਵੀ ਜਾਰੀ ਰਹਿ ਸਕਦੀ ਹੈ।