R Ashwin Retirement : ਭਾਰਤ ਦੇ ਮਹਾਨ ਗੇਂਦਬਾਜ਼ ਰਵੀਚੰਦਰਨ ਅਸ਼ਵੀਨ ਨੇ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਲਿਆ ਸੰਨਿਆਸ

ਮਨਪ੍ਰੀਤ ਸਿੰਘ Dec 18, 2024, 16:37 PM IST

R Ashwin Retirement : ਭਾਰਤ ਦੇ ਮਹਾਨ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਭਾਰਤ ਬਨਾਮ ਆਸਟ੍ਰੇਲੀਆ ਬ੍ਰਿਸਬੇਨ ਟੈਸਟ (India vs Australia Brisbane Test 2024) ਨੂੰ ਮੀਂਹ ਕਾਰਨ ਡਰਾਅ ਐਲਾਨ ਦਿੱਤਾ ਗਿਆ ਹੈ। ਮੈਚ ਡਰਾਅ ਐਲਾਨੇ ਜਾਣ ਤੋਂ ਬਾਅਦ ਅਸ਼ਵਿਨ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਉਹ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਵਿੱਚ 700 ਤੋਂ ਵੱਧ ਵਿਕਟਾਂ ਲਈਆਂ। ਅਸ਼ਵਿਨ ਦੇ ਸੰਨਿਆਸ ਨੂੰ ਲੈ ਕੇ ਪਹਿਲਾਂ ਹੀ ਅਟਕਲਾਂ ਸ਼ੁਰੂ ਹੋ ਗਈਆਂ ਸਨ। ਗਾਬਾ ਟੈਸਟ ਰੱਦ ਹੋਣ ਤੋਂ ਪਹਿਲਾਂ ਉਹ ਕਾਫੀ ਸਮੇਂ ਤੱਕ ਵਿਰਾਟ ਕੋਹਲੀ ਨਾਲ ਗੱਲ ਕਰਦੇ ਵੀ ਨਜ਼ਰ ਆਏ ਸਨ।

More videos

By continuing to use the site, you agree to the use of cookies. You can find out more by Tapping this link