Jagdish Singh Jhinda: ਵਲਟੋਹਾ ਤੋਂ ਬਾਅਦ ਜਗਦੀਸ਼ ਸਿੰਘ ਝੀਡਾਂ ਨੇ ਲਗਾਏ ਜਥੇਦਾਰ ਹਰਪ੍ਰੀਤ ਸਿੰਘ ਦੇ ਉੱਪਰ ਗੰਭੀਰ ਇਲਜ਼ਾਮ
Jagdish Singh Jhinda: ਵਿਰਸਾ ਸਿੰਘ ਵਲਟੋਹਾ ਤੋਂ ਬਾਅਦ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਡਾਂ ਨੇ ਜਥੇਦਾਰ ਹਰਪ੍ਰੀਤ ਸਿੰਘ ਉੱਪਰ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਨੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਬੀਜੇਪੀ ਦਾ ਏਜੰਟ ਅਤੇ ਬੀਜੇਪੀ ਦਾ ਹੀ ਆਦਮੀ ਦੱਸਿਆ ਸੀ। ਝੀਂਡਾਂ ਨੇ ਕਿਹਾ ਕਿ ਸਾਰੀ ਦੁਨੀਆਂ ਜਾਣਦੀ ਹੈ ਉਹ ਬੀਜੇਪੀ ਦੇ ਹੱਥਾਂ 'ਚ ਖੇਡਦਾ ਹੈ ਇਸ ਲਈ ਅਕਾਲੀ ਦਲ ਬਾਦਲ ਉਸ ਨੂੰ ਹਟਾਉਣਾ ਚਾਹੁੰਦਾ ਸੀ, ਜਥੇਦਾਰ ਡਰ ਗਿਆ ਸੀ ਕੀ ਉਸ ਦੀ ਜਥੇਦਾਰੀ ਜਾ ਰਹੀ ਹੈ, ਜਥੇਦਾਰੀ ਜਾਣ ਦੇ ਡਰ ਤੇ ਅਸਤੀਫਾ ਦੇ ਦਿੱਤਾ।