Harpreet Singh: ਮੈਨੂੰ ਤੋਰੀ ਵਾਂਗੂ ਲਮਕਾ ਕੇ ਰੱਖੇਗੀ SGPC`, ਨਾ ਮਰਿਆਂ `ਚ ਨਾ ਜਿਓਂਦਿਆਂ `ਚ- ਜਥੇਦਾਰ ਹਰਪ੍ਰੀਤ ਸਿੰਘ
Harpreet Singh: ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉੱਤੇ ਲੱਗੇ ਇਲਜ਼ਾਮਾਂ ਦੀ ਜਾਂਚ ਕਰ ਰਹੀ ਕਮੇਟੀ ਲਈ ਇੱਕ ਮਹੀਨੇ ਦਾ ਸਮਾਂ ਹੋਰ ਵਧਾ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮਾਮਲੇ ਨੂੰ ਲੈ ਕੇ ਸਵਾਲ ਚੁੱਕੇ ਹਨ। ਉਹਨਾਂ ਕਿਹਾ ਕਿ ਇਹ ਸਮਾਂ ਅਣ ਅਧਿਕਾਰਤ ਕਰ ਰਹੀ ਜਾਂਚ ਕਮੇਟੀ ਨੂੰ ਨਹੀਂ ਬਲਕਿ ਮੈਨੂੰ ਦਿੱਤਾ ਗਿਆ। ਕਿਉਂਕਿ ਜਾਂਚ ਕਰ ਰਹੀ ਕਮੇਟੀ ਵੱਲੋਂ ਇਸ ਮਾਮਲੇ ਨੂੰ ਲਮਕਾਇਆ ਜਾ ਰਿਹਾ ਤਾਂ ਜੋ ਮੈਨੂੰ ਨਾ ਜਿਉਂਦਿਆਂ ਵਿੱਚ ਰੱਖਿਆ ਜਾਵੇ ਤੇ ਨਾ ਹੀ ਮਰਿਆ ਵਿੱਚ ਰੱਖਿਆ ਜਾਵੇ। ਮੈਂ ਅਡੋਲ ਹਾਂ ਤੇ ਅਜਿਹੀਆਂ ਸਾਜਿਸ਼ਾਂ ਤੋਂ ਘਬਰਾਉਣ ਵਾਲਾ ਨਹੀਂ ਹਾਂ।