Kotkapura News: ਚੋਰਾਂ ਦੇ ਹੋਂਸਲੇ ਬੁਲੰਦ, ਦੁਕਾਨਾਂ ਦੇ ਸ਼ਟਰ ਤੋੜ-ਤੋੜ ਕੇ ਕੀਤੀਆਂ ਚੋਰੀਆਂ
ਕੋਟਕਪੂਰਾ ਸ਼ਹਿਰ ਦੇ ਫੈਕਟਰੀ ਰੋਡ ਅਤੇ ਹਰੀਨੋ ਰੋਡ ''ਤੇ ਮੰਗਲਵਾਰ ਰਾਤ ਨੂੰ ਚਾਰ ਦੁਕਾਨਾਂ ਦੇ ਸ਼ਟਰ ਤੋੜ ਕੇ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਦੋ ਦੁਕਾਨਾਂ ''ਚੋਂ ਚੋਰੀ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਨੂੰ ਮੋਟਰਸਾਈਕਲ ਸਵਾਰ ਤਿੰਨ ਨਕਾਬਪੋਸ਼ ਮੁਲਜ਼ਮਾਂ ਨੇ ਅੰਜਾਮ ਦਿੱਤਾ, ਜਿਸ ਦੀਆਂ ਤਸਵੀਰਾਂ ਦੁਕਾਨ ਦੇ ਬਾਹਰ ਅਤੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋ ਗਈਆਂ ਹਨ। ਸੂਚਨਾ ਤੋਂ ਬਾਅਦ ਥਾਣਾ ਸਿਟੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।