Ludhiana News: ਥਾਣੇ `ਚ ਵੜ ਕੇ ਵਿਅਕਤੀ ਨੇ ਪੁਲਿਸ ਕਰਮੀਆਂ `ਤੇ ਕੀਤਾ ਹਮਲਾ
Ludhiana News: ਲੁਧਿਆਣਾ ਵਿੱਚ ਇੱਕ ਵਿਅਕਤੀ ਨੇ ਥਾਣੇ ‘ਚ ਦਾਖਲ ਹੋ ਕੇ ਪੁਲਿਸ ‘ਤੇ ਹਮਲਾ ਕਰ ਦਿੱਤਾ। ਇਸਦੀ ਵੀਡੀਓ ਮੋਤੀ ਨਗਰ ਥਾਣੇ ਤੋਂ ਸਾਹਮਣੇ ਆਈ ਹੈ। ਐਤਵਾਰ ਦੇਰ ਰਾਤ ਮੋਤੀ ਨਗਰ ਥਾਣੇ ‘ਚ ਇਕ ਵਿਅਕਤੀ ਨੇ ਥਾਣੇ ‘ਚ ਬੈਠੇ ਪੁਲਿਸ ਮੁਲਾਜ਼ਮਾਂ ‘ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਹਾਲਾਤ ਇਹ ਬਣ ਗਏ ਕਿ ਮੁਲਾਜ਼ਮਾਂ ਨੂੰ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਣਾ ਪਿਆ। ਅੰਤ ਵਿੱਚ ਉਕਤ ਵਿਅਕਤੀ ਨੂੰ ਕਿਸੇ ਤਰ੍ਹਾਂ ਕਾਬੂ ਕੀਤਾ ਗਿਆ।