Punjab News : ਮੰਡੀ ਗੋਬਿੰਦਗੜ੍ਹ ਦੀ 24 ਸਾਲਾਂ ਧੀ ਰਿਤਿਕਾ ਗੁਪਤਾ ਬਣੀ ਜੱਜ
Punjab News: ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ੍ਹ ਦੀ 24 ਸਾਲਾਂ ਧੀ ਰਿਤਿਕਾ ਗੁਪਤਾ ਨੇ ਜੱਜ ਬਣ ਕੇ ਆਪਣੇ ਮਾਪਿਆਂ ਅਤੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ। ਧੀ ਦੇ ਜੱਜ ਬਣਨ ਤੋਂ ਬਾਅਦ ਗੁਪਤਾ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਪਰਿਵਾਰ ਨੂੰ ਮੁਬਾਰਕਾਂ ਦੇਣ ਅਤੇ ਸਨਮਾਨ ਕਰਨ ਸ਼ਹਿਰ ਦੀਆ ਪ੍ਰਮੁੱਖ ਸਖਸ਼ੀਅਤਾਂ ਪਹੁੰਚ ਰਹੀਆਂ ਹਨ।