Paris Olympics 2024: ਮਨੂ-ਸ੍ਰੀਜੇਸ਼ ਨੇ ਭਾਰਤੀ ਤਿਰੰਗੇ ਨਾਲ ਸਮਾਪਤੀ ਸਮਾਰੋਹ `ਚ ਸ਼ਿਰਕਤ ਕੀਤੀ, ਪੈਰਿਸ ਓਲੰਪਿਕ ਸਮਾਪਤ
Paris Olympics 2024: ਪੈਰਿਸ ਓਲੰਪਿਕ ਵਿੱਚ ਦੋ ਤਗਮੇ ਜਿੱਤਣ ਵਾਲੀ ਮਹਿਲਾ ਨਿਸ਼ਾਨੇਬਾਜ਼ ਮਨੂ ਭਾਕਰ ਅਤੇ ਭਾਰਤੀ ਪੁਰਸ਼ ਹਾਕੀ ਟੀਮ ਦੇ ਤਜਰਬੇਕਾਰ ਗੋਲਕੀਪਰ ਪੀਆਰ ਸ੍ਰੀਜੇਸ਼ ਨੇ ਪੈਰਿਸ ਓਲੰਪਿਕ ਦੇ ਸਮਾਪਤੀ ਸਮਾਰੋਹ ਵਿੱਚ ਭਾਰਤੀ ਝੰਡਾਬਰਦਾਰਾਂ ਵਜੋਂ ਸ਼ਿਰਕਤ ਕੀਤੀ। ਦੋ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਚੱਲਿਆ ਖੇਡਾਂ ਦਾ ਮਹਾਕੁੰਭ ਹੁਣ ਅਧਿਕਾਰਤ ਤੌਰ 'ਤੇ ਸਮਾਪਤ ਹੋ ਗਿਆ ਹੈ। ਇਨ੍ਹਾਂ ਖੇਡਾਂ ਦਾ ਅਗਲਾ ਐਡੀਸ਼ਨ 2028 ਵਿੱਚ ਅਮਰੀਕਾ ਦੇ ਲਾਸ ਏਂਜਲਸ ਵਿੱਚ ਹੋਵੇਗਾ।