Kirti Chakra: ਸ਼ਹੀਦ ਪਤੀ ਕੈਪਟਨ ਅੰਸ਼ੂਮਨ ਸਿੰਘ ਦੀ ਪਤਨੀ ਅਤੇ ਮਾਂ ਕੀਰਤੀ ਚੱਕਰ ਲੈਣ ਪਹੁੰਚੇ
ਉੱਤਰ ਪ੍ਰਦੇਸ਼ ਦੇ ਦੇਵਰੀਆ ਦੇ ਰਹਿਣ ਵਾਲੇ ਸ਼ਹੀਦ ਕੈਪਟਨ ਅੰਸ਼ੂਮਨ ਸਿੰਘ ਨੂੰ ਉਨ੍ਹਾਂ ਦੀ ਬਹਾਦਰੀ ਲਈ ਮਰਨ ਉਪਰੰਤ ਕੀਰਤੀ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਇਹ ਬਹਾਦਰੀ ਪੁਰਸਕਾਰ ਸ਼ਹੀਦ ਕੈਪਟਨ ਅੰਸ਼ੁਮਨ ਸਿੰਘ ਦੀ ਪਤਨੀ ਨੂੰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਕੀਰਤੀ ਚੱਕਰ ਸ਼ਾਂਤੀ ਦੇ ਸਮੇਂ ਦਾ ਦੂਜਾ ਸਭ ਤੋਂ ਵੱਡਾ ਬਹਾਦਰੀ ਪੁਰਸਕਾਰ ਹੈ, ਜੋ ਕੈਪਟਨ ਅੰਸ਼ੁਮਨ ਸਿੰਘ ਨੂੰ ਮਿਲਿਆ ਹੈ।