SGPC ਦੇ ਮੁੜ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਬਣਨ `ਤੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਵੱਡਾ ਬਿਆਨ
Kuldeep Dhaliwal: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੁੜ ਤੋਂ ਹਰਜਿੰਦਰ ਸਿੰਘ ਧਾਮੀ ਬਣ ਗਏ ਹਨ। ਜਿਸ ਤੋਂ ਬਾਅਦ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਸੀ ਕਿ ਸਿੱਖ ਧਰਮ ਅੰਦਰ ਆਈਆਂ ਕੁਰੀਤੀਆਂ ਨੂੰ ਦੂਰ ਕਰਨ ਵਾਸਤੇ ਹਰਜਿੰਦਰ ਸਿੰਘ ਧਾਮੀ ਨੂੰ ਉਪਰਾਲੇ ਕਰਨੇ ਚਾਹੀਦੇ ਹਨ ਨਾ ਕਿ ਬਾਦਲਾਂ ਦੀ ਚਮਚਾਗਿਰੀ ਕਰਨ ਲਈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ Sgpc ਨੂੰ ਪੰਜਾਬ ਦੇ ਅੰਦਰ ਸਿੱਖਾਂ ਨਾਲ ਸੰਬੰਧਿਤ ਸਿੱਖ ਵਿਦਿਆਲੇ, ਸਿੱਖੀ ਨਾਲ ਸੰਬੰਧਿਤ ਲਾਈਬ੍ਰੇਰੀਆਂ, ਸਿੱਖੀ ਨਾਲ ਸੰਬੰਧਿਤ ਸਕੂਲ, ਅਤੇ ਹਸਪਤਾਲ ਖੋਲ੍ਹਣੇ ਚਾਹੀਦੇ ਹਨ।