Moga Bribe Video: ਮੋਗਾ ਨਿਗਮ ਅਧਿਕਾਰੀ ਦੀ ਰਿਸ਼ਵਤ ਲੈਂਦਿਆਂ ਦੀ ਵੀਡੀਓ ਵਾਇਰਲ
Moga Bribe Video: ਮੋਗਾ ਨਿਗਮ ਅਧਿਕਾਰੀ ਦੀ ਰਿਸ਼ਵਤ ਲੈਂਦਿਆਂ ਦੀ ਵੀਡੀਓ ਸਹਾਮਣੇ ਆਈ ਹੈ। ਵੀਡੀਓ 'ਚ ਸਰਕਾਰੀ ਫ਼ੀਸ ਨਾਲ ਰਿਸ਼ਵਤ ਦੀ ਰਕਮ ਨਿਗਮ ਅਧਿਕਾਰੀ ਦੇ ਮੇਜ਼ 'ਤੇ ਪਈ ਸਾਫ਼ ਦਿਖਾਈ ਦੇ ਰਹੀ ਹੈ। ਆਟਾ ਚੱਕੀ ਦਾ ਟਰੇਡ ਲਾਇਸੈਂਸ ਬਣਾਉਣ ਸਬੰਧੀ ਰਿਸ਼ਵਤ ਮੰਗੀ ਸੀ।ਅਧਿਕਾਰੀ ਨੇ ਪਹਿਲਾਂ ਪੰਜ ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਅਤੇ ਫਿਰ 2500 ਰੁਪਏ ਵਿੱਚ ਸਹਿਮਤੀ ਬਣੀ ਸੀ। ਨਗਰ ਨਿਗਮ ਦੇ ਕਮਿਸ਼ਨਰ ਨੇ ਕਾਰਵਾਈ ਕਰਦੇ ਹੋਏ ਸੁਪਰਵਾਈਜ਼ਰ ਸਿਆ ਰਾਮ ਨੂੰ ਤੁਰੰਤ ਪ੍ਰਭਾਵ ਨਾਲ ਮੁਅਤਲ ਕਰ ਦਿੱਤਾ ਹੈ ।