Tractor March: ਮੋਗਾ `ਚ ਕਾਂਗਰਸ ਨੇ ਕਿਸਾਨਾਂ ਦੇ ਹੱਕ ਵਿੱਚ ਕੱਢਿਆ ਟਰੈਕਟਰ ਮਾਰਚ
Tractor March: ਮੋਗਾ ਵਿੱਚ ਅੱਜ ਕਾਂਗਰਸ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ। ਇਸ ਟ੍ਰੈਕਟਰ ਮਾਰਚ ਵਿੱਚ ਸੋਨੂ ਸੂਦ ਦੀ ਭੈਣ ਮਾਲਵੀਕਾ ਸੂਦ ਅਤੇ ਲੋਕਲ ਲੀਡਰਸ਼ਿਪ ਮੌਜੂਦ ਰਹੀ। ਲਗਾਤਾਰ ਕਿਸਾਨਾਂ ਵੱਲੋਂ ਸ਼ੰਬੂ ਤੇ ਖਨੌਰੀ ਬਾਰਡਰ 'ਤੇ ਬੈਠ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉੱਥੇ ਅੱਜ ਪੂਰੇ ਸੂਬੇ ਭਰ ਵਿੱਚ ਕਾਂਗਰਸ ਕਿਸਾਨਾਂ ਦੇ ਹੱਕ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ।