Mohali News: ਪੁਲਿਸ ਨੇ ਸੁਲਝਾਈ ਮੋਹਾਲੀ ਦੇ ਨਿੱਜੀ ਹੋਟਲ `ਚ ਹੋਏ ਕਤਲ ਦੀ ਗੁੱਥੀ
Mohali News: ਮੁਹਾਲੀ ਵਿੱਚ ਬੀਤੇ ਦਿਨੀਂ ਇੱਕ ਨਿੱਜੀਹੋਟਲ ਵਿੱਚ ਇੱਕ ਔਰਤ ਦਾ ਕਤਲ ਕਰ ਦਿੱਤਾ ਗਿਆ। ਉਸ ਦੀ ਲਾਸ਼ ਕਮਰੇ 'ਚੋਂ ਮਿਲੀ। ਔਰਤ ਦੇ ਗਲੇ 'ਤੇ ਨਿਸ਼ਾਨ ਪਾਏ ਗਏ ਹਨ। ਮ੍ਰਿਤਕਾ ਦੀ ਪਛਾਣ ਸੁਨੀਤਾ ਵਾਸੀ ਨਵਾਂਸ਼ਹਿਰ ਵਜੋਂ ਹੋਈ ਹੈ। ਉਸ ਦੀ ਉਮਰ ਕਰੀਬ 26 ਸਾਲ ਦੱਸੀ ਜਾ ਰਹੀ ਹੈ। ਪੁਲਿਸ ਨੇ ਔਰਤ ਦਾ ਕਤਲ ਕਰਨ ਵਾਲੇ ਨੂੰ ਕਾਬੂ ਕਰ ਲਿਆ ਹੈ।