Mohali News: 3B2 ਮਾਰਕਿਟ `ਚ ਹੁੱਲੜਬਾਜਾਂ ਨੇ ਕੀਤੇ ਕਾਰ ਨਾਲ ਸਟੰਟ, ਵੀਡੀਓ ਸੋਸ਼ਲ ਮੀਡੀਆ `ਤੇ ਕੀਤੀ ਅਪਲੋਡ
Mohali News: ਮੋਹਾਲੀ ਪੁਲਿਸ ਵੱਲੋਂ ਲਗਾਤਾਰ ਹੁੱਲੜਬਾਜ਼ਾਂ ਦੀ ਨਕੇਲ ਕੱਸਣ ਲਈ ਵਿਸ਼ੇਸ਼ ਨਾਕੇਬੰਦੀ ਕੀਤੀ ਜਾ ਰਹੀ ਹੈ। ਪਰ ਹੁੱਲੜਬਾਜ ਆਪਣੀਆਂ ਹਰਕਤਾਂ ਤੋਂ ਬਾਜ ਆਉਂਦੇ ਹੋਏ ਨਜ਼ਰ ਨਹੀਂ ਆ ਰਹੇ ।ਬੀਤੀ ਦੇਰ ਰਾਤ ਐਸਐਸਪੀ ਮੋਹਾਲੀ ਦੀਪਕ ਪਾਰਕ ਵੱਲੋਂ ਖੁਦ ਨਾਕੇ ਦੀ ਅਗਵਾਈ ਕਰਦੇ ਹੋਏ 3b2 ਮਾਰਕੀਟ ਵਿੱਚ ਵਿਸ਼ੇਸ਼ ਨਾਕਾਬੰਦੀ ਕੀਤੀ ਹੋਈ ਸੀ। ਇਸ ਦੇ ਬਾਵਜੂਦ ਹੁੱਲੜਬਾਜਾਂ ਵੱਲੋਂ ਦੂਸਰੀ ਮਾਰਕੀਟ ਵਿੱਚ ਜਾਂ ਰੀਲ ਬਣਾ ਕੇ ਕੀਤੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਅਪਲੋਡ ਕੀਤੀ ਗਈਆਂ।