Mohali News: ਰਿਬਨ ਕੱਟਣ ਵੇਲੇ ਪੈ ਗਿਆ ਗਾਅ, ਚੱਲੀਆਂ ਕੁਰਸੀਆਂ ਤੇ ਘਸੁੰਨ-ਮੁੱਕੇ
Mohali News: ਮੋਹਾਲੀ ਵਿੱਚ ਵਿਆਹ ਦੇ ਮੌਕੇ ਰਿਬਨ ਕਟਾਈ ਨੂੰ ਲੈ ਕੇ ਹਾਸੇ ਮਜ਼ਾਕ ਦਾ ਮਾਹੌਲ ਉਸ ਸਮੇਂ ਗੰਭੀਰ ਹੋ ਗਿਆ। ਬਲਟਾਣੇ ਤੋਂ ਮੁੰਡੇ ਵਾਲੇ ਬਰਾਤ ਲੈ ਕੇ ਮਟੌਰ ਕਿਊਮਨਟੀ ਸੈਂਟਰ ਵਿੱਚ ਪਹੁੰਚੇ ਸੀ। ਜਿੱਥੇ ਰਿਬਨ ਕਟਾਈ ਦੇ ਵਿੱਚ ਹਾਸੀ ਮਜ਼ਾਕ ਚੱਲ ਰਿਹਾ ਸੀ। ਜਿਸ 'ਤੇ ਕੁੜੀ ਵਾਲਿਆਂ ਦੇ ਨਾਲ ਆਏ ਉਸ ਦੇ ਰਿਸ਼ਤੇਦਾਰਾਂ ਨੂੰ ਉਹ ਠੀਕ ਨਹੀਂ ਲੱਗਿਆ। ਉਹ ਥੋੜੀ ਦੇਰ ਤਾਂ ਚੁੱਪ ਰਹੇ ਪਰ ਉਸ ਤੋਂ ਬਾਅਦ ਲੜਕੇ ਵਾਲਿਆਂ ਨਾਲ ਆਏ ਹੋਏ ਰਿਸ਼ਤੇਦਾਰਾਂ ਨਾਲ ਬਹਿਸਬਾਜੀ ਹੋ ਗਈ ਅਤੇ ਇੱਕ ਦੂਜੇ ਦੇ ਕੁਰਸੀਆਂ ਮੇਜ ਇੱਕ ਦੂਜੇ 'ਤੇ ਮਾਰਨੇ ਸ਼ੁਰੂ ਕਰ ਦਿੱਤੇ।