MP ਸਰਬਜੀਤ ਖਾਲਸਾ ਦਾ ਵੱਡਾ ਐਲਾਨ, ਪਾਰਟੀ ਨਹੀਂ ਆਪਣੀ ਜਥੇਬੰਦੀ ਬਣਾਵਾਂਗੇ
New Regional Party: ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਦੇ ਪਿਤਾ ਵੱਲੋਂ ਜਲਦੀ ਹੀ ਨਵੀਂ ਖੇਤਰੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਗਿਆ ਸੀ, ਜਿਸ 'ਤੇ ਸੰਸਦ ਮੈਂਬਰ ਸਰਬਜੀਤ ਖਾਲਸਾ ਨੇ ਕਿਹਾ ਕਿ ਉਨ੍ਹਾਂ ਕੋਈ ਪਾਰਟੀ ਨਹੀਂ ਬਣਾਉਣਗੇ ਸਗੋਂ ਇੱਕੇ ਜੱਥੇਬੰਦੀ ਬਣਾਉਣਗੇ। ਜੋ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਆਪਣਾ ਉਮੀਦਵਾਰ ਖੜ੍ਹਾ ਕਰੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਮੁੱਚੀ ਪਾਰਟੀ ਨਸ਼ਿਆਂ ਨੂੰ ਖਤਮ ਕਰਨ ਦੀ ਗੱਲ ਕਰਦੀ ਹੈ ਪਰ ਨਸ਼ਾ ਬੰਦ ਨਹੀਂ ਕਰਦੀ।