Muktsar News: ਡਿੰਪੀ ਢਿੱਲੋਂ ਦੀ ਆਪ `ਚ ਐਂਟਰੀ ਤੋਂ ਬਾਅਦ, ਵੱਡੀ ਗਿਣਤੀ `ਚ ਇਕੱਤਠੇ ਹੋਏ `ਆਪ` ਦੇ ਟਕਸਾਲੀ ਵਰਕਰ
Muktsar News: ਸ਼੍ਰੋਮਣੀ ਅਕਾਲੀ ਦੇ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਏ ਹਨ। ਇਸ ਉਪਰੰਤ ਹਲਕੇ ਦੇ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰਾਂ ਸਬੰਧੀ ਵੱਖ-ਵੱਖ ਚਰਚਾਵਾਂ ਸਨ। ਅੱਜ ਪਾਰਟੀ ਦੇ ਪੁਰਾਣੇ ਵਰਕਰਾਂ ਦਾ ਵਿਸ਼ਾਲ ਇਕੱਠ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ ਦੀ ਅਗਵਾਈ 'ਚ ਹੋਇਆ। ਸੁਖਜਿੰਦਰ ਸਿੰਘ ਕਾਉਣੀ ਨੇ ਕਿਹਾ ਕਿ ਪਾਰਟੀ ਦੇ ਟਕਸਾਲੀ ਵਰਕਰਾਂ ਦੇ ਮਨ ''ਚ ਕੁਝ ਖਦਸ਼ੇ ਸਨ, ਇਸ ਸਬੰਧੀ ਹਲਕੇ ''ਚ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਸਨ ਜਿਸ ਦੇ ਚੱਲਦੇ ਅੱਜ ਵਰਕਰਾਂ ਦੀ ਇਕੱਤਰਤਾ ਰੱਖੀ ਗਈ। ਇਸ ਮੌਕੇ ਸੰਬੋਧਨ ਕਰਦਿਆ ਹਰਦੀਪ ਸਿੰਘ ਡਿੰਪੀ ਢਿੱਲੋ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਹਰ ਵਰਕਰ ਦਾ ਪੂਰਾ ਮਾਣ ਸਤਿਕਾਰ ਹੋਵੇਗਾ, ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਵੇਗੀ।