Muktsar News: ਪਿੰਡ ਅੱਬੁਲ ਖੁਰਾਣਾ `ਚ ਕਰੰਟ ਲੱਗਣ ਨਾਲ ਇਕ ਦੁਕਾਨਦਾਰ ਦੀ ਹੋਈ ਮੌਤ
Muktsar News: ਪਿੰਡ ਅੱਬੁਲ ਖੁਰਾਣਾ ਦੇ ਵਾਸੀ ਪਵਨ ਕੁਮਾਰ ਦੀ ਅੱਜ ਸਵੇਰੇ ਸਮਾਂ 6:30 ਵਜੇ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ । ਪਵਨ ਕੁਮਾਰ ਅੱਜ ਸਵੇਰੇ ਆਪਣੀ ਦੁਕਾਨ 'ਤੇ ਗਿਆ ਤਾਂ ਉਸ ਨੇ ਜਦੋਂ ਦੁਕਾਨ ਖੋਲ੍ਹੀ ਤਾਂਹ ਫਰਿੱਜ ਦੇ ਵਿੱਚ ਕਰੰਟ ਆਉਣ ਕਰਕੇ ਉਸਨੂੰ ਕਰੰਟ ਲੱਗ ਗਿਆ। ਜਦੋਂ ਉਸਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ।