Muktsar Sahib: ਮਲੋਟ-ਅਬੋਹਰ ਰੋਡ `ਤੇ ਦੋ ਕਾਰਾਂ ਦੀ ਹੋਈ ਜ਼ਬਰਦਸਤ ਟੱਕਰ, ਦੇਖੋ ਤਸਵੀਰਾਂ
Muktsar Sahib: ਮਲੋਟ ਦੇ ਨਜ਼ਦੀਕ ਅਬੋਹਰ ਰੋਡ 'ਤੇ ਕੋਰਟ ਕੈਪਲੈਕਸ ਨੇੜੇ ਇਕ ਰਿਟਜ ਕਾਰ ਅਤੇ ਇਕ ਸਫਾਰੀ ਗੱਡੀ ਦੀ ਆਪਸ ਵਿੱਚ ਟੱਕਰ ਹੋ ਗਈ। ਜਿਸ ਵਿਚ 3 ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਅਤੇ ਇਕ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਅਬੋਹਰ ਦਾ ਰਹਿਣ ਵਾਲਾ ਸੀ ਅਤੇ ਜਖ਼ਮੀ ਨੌਜਵਾਨਾਂ ਦੀ ਗੰਭੀਰ ਹਾਲਾਤ ਵਿਚ ਦੇਖਦੇ ਹੋਏ ਬਠਿੰਡਾ ਲਈ ਰੈਫਰ ਕਰ ਦਿਤਾ ਗਿਆ ਹੈ ।