Ludhiana Murder: ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ `ਚ ਬਾਈਕ ਪਾਰਕ ਕਰਨ ਨੂੰ ਲੈ ਕੇ ਗੁਆਂਢੀ ਦਾ ਕਤਲ
Ludhiana Murder: ਸ਼ਿਮਲਾਪੁਰੀ ਇਲਾਕੇ ਦੇ ਸੂਰਜ ਨਗਰ ਟੇਡੀ ਰੋਡ 'ਤੇ ਉਸ ਸਮੇਂ ਕਤਲ ਹੋ ਗਿਆ ਜਦੋਂ ਪਾਰਕਿੰਗ ਨੂੰ ਲੈ ਕੇ ਮਾਮੂਲੀ ਝਗੜਾ ਹੋਇਆ। ਗੁਆਂਢੀ ਨੇ ਹੀ ਚਾਕੂ ਅਤੇ ਕਿਰਪਾਨ ਨਾਲ ਕਤਲ ਕਰ ਦਿੱਤਾ। ਮਾਮਲੇ 'ਚ 3-4 ਹੋਰ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਜ਼ਖਮੀਆਂ ਨੂੰ ਜਦੋਂ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦਾ ਨਾਮ ਨਿਰਮਲ ਸਿੰਘ ਹੈ।