Kotakpura News: ਗਵਾਂਢੀ ਤੋਂ ਪੈਸੇ ਲੈਣ ਦਾ ਵੱਖਰਾ ਤਰੀਕਾ, ਮੁੰਡੇ ਨੇ ਗੈਂਗਸਟਰ ਬਣ ਮੰਗੀ 50 ਲੱਖ ਦੀ ਫਿਰੌਤੀ
Kotakpura News: ਕੋਟਕਪੂਰਾ ਦੇ ਅੰਮ੍ਰਿਤਪਾਲ ਨੂੰ ਇਕ ਕਾਲ ਆਂਦੀ ਹੈ ਜੋ ਆਪਣੇ ਆਪ ਨੂੰ ਬੰਬੀਹਾ ਗੈਂਗ ਦਾ ਬੰਦਾ ਕਹਿ ਕੇ ਉਸ ਤੋਂ 50 ਲੱਖ ਦੀ ਫਿਰੌਤੀ ਦੀ ਮੰਗ ਕਰਦਾ ਹੈ ਅਤੇ ਨਾ ਦੇਣ ਦੀ ਸੂਰਤ ਵਿੱਚ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਜਾਨੋ ਮਾਰ ਦਿੱਤਾ ਜਾਵੇਗਾ ਦੀ ਧਮਕੀ ਦਿਤੀ ਜਾਂਦੀ ਹੈ। ਅੰਮ੍ਰਿਤਪਾਲ ਨੇ ਇਸ ਮਾਮਲੇ ਦੀ ਇਤਲਾਹ ਪੁਲਿਸ ਨੂੰ ਦਿੱਤੀ ਅਤੇ ਉਹ ਕਾਲ ਦੀ ਰਿਕਾਰਡਿੰਗ ਵੀ ਦਿੱਤੀ ਜਿਸਤੇ ਪੁਲਿਸ ਨੇ ਤੁਰੰਤ ਐਕਸ਼ਨ ਲੈਂਦਿਆਂ ਟੈਕਨੀਕਲ ਟੀਮ ਦੀ ਮਦਦ ਨਾਲ ਅੰਮ੍ਰਿਤਪਾਲ ਦੇ ਗੁਆਢੀ ਦੇ ਲੜਕੇ ਅੰਸ਼ਦੀਪ ਨੂੰ ਗ੍ਰਿਫਤਾਰ ਕਰ ਜੇਲ ਭੇਜ ਦਿੱਤਾ ਹੈ।