Pathankot News: ਹੁਣ ਭਗੌੜੇ ਅਪਰਾਧੀ ਪਠਾਨਕੋਟ ਵਿੱਚ ਦਾਖਲ ਹੁੰਦੇ ਹੀ ਫੜੇ ਜਾਣਗੇ!
Pathankot News: ਹੁਣ ਪਠਾਨਕੋਟ 'ਚ ਦਾਖਲ ਹੁੰਦੇ ਹੀ ਫੜੇ ਜਾਣਗੇ ਭਗੌੜੇ ਅਪਰਾਧੀ, ਚਿਹਰਾ ਸਕੈਨ ਕਰਦੇ ਹੀ ਐਪ ਅਪਰਾਧੀ ਦੀ ਹਿਸਟਰੀ ਦੱਸ ਦੇਵੇਗੀ, ਪਠਾਨਕੋਟ ਦੇ ਐਂਟਰੀ ਪੁਆਇੰਟ 'ਤੇ ਤਾਇਨਾਤ ਪੁਲਿਸ ਨੂੰ ਟੈਬ ਦਿੱਤੇ ਗਏ ਹਨ। ਜਿਸ 'ਚ ਕਿਸੇ ਵੀ ਸ਼ੱਕੀ ਵਿਅਕਤੀ ਦਾ ਪਤਾ ਚੱਲਦਾ ਹੈ। PICE ਯਾਨੀ ਪੰਜਾਬ ਆਰਟੀਫੀਸ਼ੀਅਲ ਇੰਟੈਲੀਜੈਂਸ ਸਰਵਿਸ ਐਪ ਰਾਹੀਂ ਵਾਹਨ ਅਤੇ ਵਾਹਨ ਵਿੱਚ ਬੈਠੇ ਲੋਕਾਂ ਦੇ ਚਿਹਰਿਆਂ ਨੂੰ ਸਕੈਨ ਕਰਕੇ ਇਹ ਐਪ ਤੁਰੰਤ ਦੱਸੇਗੀ ਕਿ ਵਿਅਕਤੀ ਦੇ ਖਿਲਾਫ ਕਿੰਨੇ ਕੇਸ ਦਰਜ ਹਨ ਅਤੇ ਉਹ ਕਿੱਥੇ ਦਰਜ ਹਨ ਅਤੇ ਰਜਿਸਟਰਡ ਦੀ ਸਥਿਤੀ ਕੀ ਹੈ।