Kartarpur Sahib News: ਪਾਕਿਸਤਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ 20 ਡਾਲਰ ਫੀਸ ਮੁਆਫ ਕਰਨ ਬਾਰੇ ਕੀਤਾ ਖੰਡਨ
Kartarpur Sahib News: ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਯਾਤਰੂਆਂ ਕੋਲੋਂ ਲਈ ਜਾਂਦੀ 20 ਡਾਲਰ ਫੀਸ ਨੂੰ ਲੈ ਕੇ ਪਾਕਿਸਤਾਨ ਦੇ ਘੱਟ ਗਿਣਤੀਆਂ ਬਾਰੇ ਮੰਤਰੀ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਫੀਸ ਮੁਆਫੀ ਨਹੀਂ ਕੀਤੀ ਗਈ ਜਿਵੇਂ ਭਾਰਤ ਸਰਕਾਰ ਨਾਲ ਪਹਿਲੇ ਐਮ ਓਯੂ ਸਾਈਨ ਹੋਇਆ ਸੀ ਉਵੇਂ ਹੀ ਹੁਣ ਸਾਈਨ ਹੋਇਆ ਹੈ। ਅਮਰੀਕਾ ਤੋਂ ਆਉਣ ਵਾਲੀਆਂ ਸੰਗਤਾਂ ਜਾਂ ਲੋਕਾਂ ਨੂੰ ਅੱਧੇ ਘੰਟੇ ਅੰਦਰ ਵੀਜ਼ਾ ਦੇਣ ਬਾਰੇ ਗੱਲਬਾਤ ਹੋਈ ਹੈ।