Iran vs Pakistan: ਪਾਕਿਸਤਾਨ ਨੇ ਸਰਹੱਦ ਪਾਰ ਬਲੋਚ ਵੱਖਵਾਦੀ ਸਮੂਹਾਂ `ਤੇ ਏਅਰ ਸਟ੍ਰਾਈਕ ਕੀਤੀ
Iran vs Pakistan: ਪਾਕਿਸਤਾਨ ਨੇ ਸਰਹੱਦ ਪਾਰ ਬਲੋਚ ਵੱਖਵਾਦੀ ਸਮੂਹਾਂ 'ਤੇ ਏਅਰ ਸਟ੍ਰਾਈਕ ਕੀਤੀ। ਪਾਕਿਸਤਾਨੀ ਹਵਾਈ ਸੈਨਾ ਨੇ ਸਿਸਤਾਨ-ਬਲੋਚਿਸਤਾਨ ਇਰਾਨ ਦੇ ਅੰਦਰ BLA ਸਿਖਲਾਈ ਕੈਂਪਾਂ 'ਤੇ ਹਵਾਈ ਹਮਲੇ ਕੀਤੇ ਹਨ। ਪਾਕਿਸਤਾਨ ਨੇ ਈਰਾਨ ਦੀ ਸਰਹੱਦ ਅੰਦਰ 40-50 ਕਿਲੋਮੀਟਰ ਅੰਦਰ ਵੜ ਕੇ ਹਮਲਾ ਕੀਤਾ ਹੈ। ਅਤੇ ਘੱਟੋ-ਘੱਟ 7 ਕੈਂਪਾਂ ਨੂੰ ਨਿਸ਼ਾਨਾ ਬਣਾਇਆ ਹੈ। ਇਸ ਜਵਾਬੀ ਕਾਰਵਾਈ ਤੋਂ ਪਹਿਲਾਂ ਪਾਕਿ ਸੈਨਾ ਮੁਖੀ ਜਨਰਲ ਅਸੀਮ ਮੁਨੀਰ ਨੇ ਬਲੋਚਿਸਤਾਨ ਦੀ ਰਾਜਧਾਨੀ ਕਵੇਟਾ ਸਥਿਤ ਫੌਜੀ ਸਥਾਪਨਾ ਦਾ ਦੌਰਾ ਵੀ ਕੀਤਾ ਸੀ।