Pathankot News: ਮਾਈਨਿੰਗ ਵਿਭਾਗ ਦੀ ਕਾਰਵਾਈ, ਪੁਲਿਸ ਨੇ ਰੇਤਾ ਬਜਰੀ ਨਾਲ ਭਰੀਆਂ 9 ਨਜਾਇਜ਼ ਗੱਡੀਆਂ ਕੀਤੀਆਂ ਕਾਬੂ
Pathankot News: ਪਠਾਨਕੋਟ ਵਿੱਚ ਮਾਈਨਿੰਗ ਵਿਭਾਗ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਮਾਈਨਿੰਗ ਵਿਭਾਗ ਨੇ ਰੇਤ ਅਤੇ ਬਜਰੀ ਨਾਲ ਭਰੇ 9 ਗੈਰ-ਕਾਨੂੰਨੀ ਵਾਹਨ ਜ਼ਬਤ ਕੀਤੇ ਹਨ ਜੋ ਕਿ ਹਿਮਾਚਲ ਅਤੇ ਜੰਮੂ-ਕਸ਼ਮੀਰ ਤੋਂ ਪੰਜਾਬ ਵਿਚ ਦਾਖਲ ਹੋਏ ਸਨ, ਜਿਨ੍ਹਾਂ ਕੋਲ ਰੇਤ ਅਤੇ ਬਜਰੀ ਨਾਲ ਸਬੰਧਤ ਦਸਤਾਵੇਜ਼ ਪੂਰੇ ਨਹੀਂ ਸਨ।