Shimla Masjid Controversy: ਸ਼ਿਮਲਾ ਮਸਜਿਦ ਵਿਵਾਦ ਨੂੰ ਲੈ ਕੇ ਗੁੱਸੇ `ਚ ਲੋਕ, ਪੁਲਿਸ ਵੱਲੋਂ ਕੀਤਾ ਗਿਆ ਹਲਕਾ ਲਾਠੀ ਚਾਰਜ
Shimla Masjid Controversy: ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਉਪਨਗਰ ਸੰਜੌਲੀ ‘ਚ ਬਣੀ ਗੈਰ-ਕਾਨੂੰਨੀ ਮਸਜਿਦ ਨਾਲ ਜੁੜਿਆ ਵਿਵਾਦ ਭਖ ਗਿਆ ਹੈ। ਸੰਜੌਲੀ ‘ਚ ਜਿੱਥੇ ਮਸਜਿਦ ਬਣੀ ਹੋਈ ਹੈ, ਉਸ ਦੇ ਆਸ-ਪਾਸ ਦੇ ਇਲਾਕਿਆਂ ‘ਚ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਇਸ ਮੌਕੇ ‘ਤੇ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋ ਗਏ ਅਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।