Hoshiarpur Video: ਸਿਹਤ ਵਿਭਾਗ ਦੇ ਦਬੰਗ ਅਫ਼ਸਰ ਨੇ ਰੇਹੜੀ `ਤੇ ਮਾਰਿਆ ਛਾਪਾ, ਦੇਖੋ ਵੀਡੀਓ
Hoshiarpur Video: ਜ਼ਿਲ੍ਹਾ ਸਿਹਤ ਅਫਸਰ ਡਾ. ਲਖਵੀਰ ਸਿੰਘ ਨੇ ਆਪਣੀ ਫੂਡ ਸੇਫਟੀ ਟੀਮ ਦੇ ਨਾਲ ਅਚਨਚੇਤ ਚੈਕਿੰਗ ਕਰਕੇ ਫੂਡ ਸਟਰੀਟ ਵਿੱਚ ਖਾਣ ਪੀਣ ਦੀਆ ਵਸਤਾਂ ਵੇਚਣ ਵਲਿਆਂ ਦੀ ਸਾਫ ਸਫਾਈ ਵਿਵਸਥਾ ਠੀਕ ਕਰਨ ਅਤੇ ਮਿਆਰੀ ਤੇ ਸਾਫ ਸੁਥਰੀਆ ਖਾਣ ਯੋਗ ਵਸਤੂਆਂ ਮੁਹੱਈਆ ਕਰਵਾਉਣ ਲਈ ਜ਼ੋਰ ਦਿੱਤਾ। ਇਸ ਵੇਲੇ ਉਨ੍ਹਾਂ ਵੱਲੋ ਰੇਹੜੀਆਂ ਵਾਲਿਆਂ ਨੂੰ ਟੋਪੀਆਂ, ਦਸਤਾਨੇ ਤੇ ਮਾਸਕ ਵੰਡੇ। ਹਰ ਖਾਣ ਪੀਣ ਦਾ ਸਮਾਨ ਬਣਾਕੇ ਵੇਚਣ ਵਾਲੇ ਕੋਲ ਲਾਇਸੈਂਸ ਜ਼ਰੂਰੀ ਹੈ ਨਹੀ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।