Faridkot Flag March: ਫਰੀਦਕੋਟ `ਚ ਪੰਜਾਬ ਪੁਲਿਸ ਅਤੇ BSF ਨੇ ਫਲੈਗ ਮਾਰਚ ਕੱਢਿਆ
Faridkot Flag March: ਲੋਕ ਸਭਾ 2024 ਚੋਣਾਂ ਨਜ਼ਦੀਕ ਹਨ ਜਿਥੇ ਰਾਜਨੀਤਿਕ ਪਾਰਟੀਆਂ ਵੱਲੋਂ ਕਮਰ ਕਸ ਲਈ ਗਈ ਹੈ। ਉਥੇ ਚੋਣ ਕਮਿਸ਼ਨ ਅਤੇ ਪੰਜਾਬ ਪੁਲਿਸ ਵੱਲੋਂ ਸੂਬੇ ਵਿੱਚ ਅਮਨ ਸ਼ਾਂਤੀ ਨਾਲ ਚੋਣਾਂ ਕਰਵਾਉਣ ਦੇ ਲਈ ਤਿਆਰੀ ਆਰੰਭ ਦਿੱਤੀਆਂ ਹਨ। ਇਸੇ ਤਹਿਤ ਹੀ ਅੱਜ ਫਰੀਦਕੋਟ ਦੇ ਵਿੱਚ ਪੁਲਿਸ ਵੱਲੋਂ BSF ਨਾਲ ਮਿਲ ਕੇ ਸ਼ਹਿਰ ਵਿੱਚ ਫਲੈਗ ਮਾਰਚ ਕੀਤਾ ਗਿਆ ਤਾਂ ਜੋ ਲੋਕ ਅਮਨ ਸ਼ਾਂਤੀ ਨਾਲ ਆਪਣੇ ਵੋਟ ਦਾ ਇਸਤੇਮਾਲ ਕਰਨ ਅਤੇ ਸੂਬੇ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਬਰਕਰਾਰ ਰਹੇ।