Sargun Mehta: ਪੰਜਾਬੀ ਅਦਾਕਾਰ ਸਰਗੁਨ ਮਹਿਤਾ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ
Sargun Mehta: ਪੰਜਾਬੀ ਅਦਾਕਾਰ ਸਰਗੁਨ ਮਹਿਤਾ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ। ਉਨ੍ਹਾਂ ਨੇ
ਆਪਣੀ ਫਿਲਮ ਜੱਟ ਨੂੰ ਚੁੜੇਲ ਟੱਕਰੀ ਦੀ ਸਫਲਤਾ ਲਈ ਗੁਰੂ ਚਰਨਾਂ ਅੱਗੇ ਅਰਦਾਸ ਕੀਤੀ। ਸਰਗੁਨ ਨੇ ਕਿਹਾ ਕਿ ਉਹਨਾਂ ਅੱਜ ਗੁਰੂ ਘਰ ਨਤਮਸਤਕ ਹੋ ਕੇ ਗੁਰੂ ਜੀ ਦਾ ਆਸ਼ੀਰਵਾਦ ਲਿਆ ਹੈ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ।