Rajpura News: ਪਟਿਆਲਾ ਨੂੰ ਜਾਣ ਵਾਲੇ ਰੇਲਵੇ ਅੰਡਰ ਬ੍ਰਿਜ `ਚ ਭਰਿਆ ਪਾਣੀ
Rajpura News: ਅੰਬਾਲਾ ਰਾਜਪੁਰਾ ਪਟਿਆਲਾ ਨੂੰ ਜਾਣ ਵਾਲਾ ਰੇਲਵੇ ਅੰਡਰ ਬ੍ਰਿਜ ਮੀਂਹ ਦੇ ਪਾਣੀ ਕਾਰਨ ਭਰ ਗਿਆ ਅਤੇ ਆਮ ਲੋਕਾਂ ਭਾਰੀ ਮੁਸ਼ਕਿਲਾਂ ਦਾ ਸਹਾਮਣਾ ਕਰਨਾ ਪਿਆ। ਬ੍ਰਿਜ ਵਿੱਚ ਜਮ੍ਹਾਂ ਹੋਏ ਪਾਏ ਨੇ ਪ੍ਰਸ਼ਾਸਨ ਵੱਲੋਂ ਮੀਂਹ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਕੀਤੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਪਿਛਲੇ 20 ਦਿਨਾਂ ਤੋਂ ਰੇਲਵੇ ਓਵਰ ਬੀਜ ਦੀ ਮੁਰੰਮਤ ਹੋਣ ਕਰਕੇ ਸਾਰੇ ਰਸਤੇ ਬੰਦ ਹਨ ਜਿਸ ਕਰਕੇ ਅੰਡਰ ਬ੍ਰਿਜ ਤੋਂ ਹੀ ਰਾਹਗੀਰਾਂ ਨੂੰ ਲੰਘਣਾ ਪੈਂਦਾ ਹੈ।