Kurali News: ਰਾਜਪੂਤ ਭਾਈਚਾਰੇ ਨੇ ਕੀਤੀ ਵਿਸ਼ੇਸ਼ ਇਕੱਤਰਤਾ, ਪ੍ਰੋਗਰਾਮ `ਚ ਮੰਤਰੀ ਅਨਮੋਲ ਗਗਨ ਮਾਨ ਨੇ ਭਰੀ ਹਾਜ਼ਰੀ
Kurali News: ਅੱਜ ਨੇੜਲੇ ਪਿੰਡ ਖਿਜਰਾਬਾਦ ਵਿਖੇ ਰਾਜਪੂਤ ਭਾਈਚਾਰੇ ਵੱਲੋਂ ਇੱਕ ਇਕੱਤਰਤਾ ਕੀਤੀ ਗਈ। ਰਾਓ ਬੱਜਰ ਸਿੰਘ ਰਾਠੌੜ ਨੂੰ ਸਮਰਪਿਤ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਕੈਬਨਟ ਮੰਤਰੀ ਅਨਮੋਲ ਗਗਨ ਮਾਨ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ। ਇਸ ਮੌਕੇ ਉਹਨਾਂ ਨੇ ਕਿਹਾ ਕਿ ਸਾਡੇ ਸਮਾਜ ਦੇ ਵਿੱਚ ਰਾਜਪੂਤ ਭਾਈਚਾਰਾ ਅਹਿਮ ਯੋਗਦਾਨ ਰੱਖਦਾ ਹੈ ਅਤੇ ਇਹਨਾਂ ਲੋਕਾਂ ਦੀਆਂ ਕੁਰਬਾਨੀਆਂ ਅੱਗੇ ਸਿਰ ਝੁਕਦਾ ਹੈ।