Ravichandran Ashwin: ਅਸ਼ਵਿਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲਿਆ, 14 ਸਾਲ ਦੇ ਕਰੀਅਰ ਦਾ ਅੰਤ
ਦਿੱਗਜ ਭਾਰਤੀ ਕ੍ਰਿਕਟਰ ਰਵੀਚੰਦਰਨ ਅਸ਼ਵਿਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਬ੍ਰਿਸਬੇਨ ਟੈਸਟ ਡਰਾਅ ਤੋਂ ਬਾਅਦ ਪ੍ਰੈੱਸ ਕਾਨਫਰੰਸ 'ਚ ਇਹ ਜਾਣਕਾਰੀ ਦਿੱਤੀ। ਅਸ਼ਵਿਨ ਨੇ ਕਿਹਾ ਕਿ ਇਹ ਮੇਰੇ ਲਈ ਬਹੁਤ ਭਾਵੁਕ ਸਮਾਂ ਹੈ। ਅਸ਼ਵਿਨ ਨੂੰ ਟੀਮ ਇੰਡੀਆ 'ਚ 'ਅੰਨਾ' (ਵੱਡਾ ਭਰਾ) ਵੀ ਕਿਹਾ ਜਾਂਦਾ ਹੈ। ਉਹ ਵੀਰਵਾਰ (19 ਦਸੰਬਰ) ਨੂੰ ਘਰ ਪਰਤਣਗੇ, ਐਡੀਲੇਡ 'ਚ ਪਿੰਕ ਬਾਲ ਟੈਸਟ ਉਸ ਦਾ ਆਖਰੀ ਮੈਚ ਸਾਬਤ ਹੋਇਆ।