Bittu on Warring: ਰਾਜਾ ਵੜਿੰਗ ਦੇ `ਸੁਰਖੀ-ਬਿੰਦੀ` ਵਾਲੇ ਬਿਆਨ `ਤੇ ਭੜਕੇ ਰਵਨੀਤ ਬਿੱਟੂ, ਬੋਲੋ- ਨਾਰੀ ਸਮਾਜ ਤੋਂ ਮੰਗੋ ਮੁਆਫੀ
Ravneet Singh Bittu: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਆਪਣੀ ਪਤਨੀ ਬਾਰੇ ਦਿੱਤੇ ਗਏ ਬਿਆਨ ਨੂੰ ਲੈ ਕੇ ਲੁਧਿਆਣਾ ਤੋਂ ਸਾਬਕਾ ਕਾਂਗਰਸੀ MP ਮੌਜੂਦਾ BJP ਲੀਡਰ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਤੰਜ ਕੱਸਿਆ ਹੈ। ‘ਮੇਰੀ ਘਰਵਾਲੀ ਸਵੇਰੇ ਹੀ ਸੁਰਖੀ-ਬਿੰਦੀ ਲਾ ਕੇ ਨਿੱਕਲ ਜਾਂਦੀ ਆ’ ਰਾਜਾ ਵੜਿੰਗ ਦੀ ਟਿੱਪਣੀ ‘ਤੇ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਉਨ੍ਹਾਂ ਨੂੰ ਨਾਰੀ ਸਮਾਜ ਤੋਂ ਮੁਆਫੀ ਮੰਗਣੀ ਚਾਹੀਦੀ ਹੈ।