Ludhiana News: ਰਵਨੀਤ ਬਿੱਟੂ ਨੇ ਬੀਜੇਪੀ ਦਫ਼ਤਰ ਨੂੰ ਬਣਾਇਆ ਆਪਣਾ ਘਰ, ਫਰਸ਼ ‘ਤੇ ਸੌਂ ਕੇ ਬਿਤਾਈ
Ludhiana News: ਭਾਜਪਾ ਉਮੀਦਵਾਰ ਰਵਨੀਤ ਬਿੱਟੂ ਨੇ ਨਗਰ ਨਿਗਮ ਦੇ ਨੋਟਿਸ ਤੋਂ ਬਾਅਦ ਪੰਜਾਬ ਦੇ ਲੁਧਿਆਣਾ ਵਿੱਚ ਆਪਣਾ ਸਰਕਾਰੀ ਸੈੱਲ ਖਾਲੀ ਕਰ ਦਿੱਤਾ ਹੈ। ਉਨ੍ਹਾਂ ਨੇ ਸ਼ੁੱਕਰਵਾਰ ਦੀ ਰਾਤ ਭਾਜਪਾ ਦਫਤਰ ‘ਚ ਫਰਸ਼ ‘ਤੇ ਸੌਂ ਕੇ ਬਿਤਾਈ। ਸਰਕਾਰੀ ਮਕਾਨ ਨੂੰ ਲੈ ਕੇ ਚੱਲ ਰਹੇ ਵਿਵਾਦ ਤੋਂ ਬਾਅਦ ਬਿੱਟੂ ਅੱਧੀ ਰਾਤ ਨੂੰ ਆਪਣੇ ਸੁਰੱਖਿਆ ਮੁਲਾਜ਼ਮਾਂ ਸਮੇਤ ਸਾਰੇ ਸਾਜੋ ਸਮਾਨ ਸਮੇਤ ਭਾਜਪਾ ਦਫ਼ਤਰ ਪੁੱਜੇ। ਬਿੱਟੂ ਨੇ ਜ਼ਿਲ੍ਹਾ ਭਾਜਪਾ ਦਫ਼ਤਰ ਨੂੰ ਆਪਣਾ ਨਵਾਂ ਘਰ ਬਣਾ ਲਿਆ ਹੈ।