Ferozpur News: ਫਿਰੋਜ਼ਪੁਰ ਦੇ ਸਚਿਨ ਚੌਧਰੀ ਦੀ ਮਰਚੈਂਟ ਟਰਾਫੀ 2024-25 ਦੀ ਅੰਡਰ-16 ਟੀਮ `ਚ ਹੋਈ ਸਿਲੈਕਸ਼ਨ
Ferozpur News: ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਦੇ ਨੌਜਵਾਨ ਸਚਿਨ ਚੌਧਰੀ ਨੂੰ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਬੀਸੀਸੀਆਈ ਵੱਲੋਂ ਕਰਵਾਈ ਜਾਣ ਵਾਲੀ ਵਿਜੇ ਮਰਚੈਂਟ ਟਰਾਫ਼ੀ 2024-2025 ਵਿੱਚ ਅੰਡਰ-16 ਟੀਮ ਲਈ ਚੁਣਿਆ ਗਿਆ ਹੈ। ਜਿਸ ਤੋਂ ਬਾਅਦ ਖਿਡਾਰੀ ਦੇ ਨਾਲ-ਨਾਲ ਉਸ ਦੇ ਪਰਿਵਾਰ, ਕੋਚ ਅਤੇ ਰਿਸ਼ਤੇਦਾਰਾਂ 'ਚ ਖੁਸ਼ੀ ਦਾ ਮਾਹੌਲ ਹੈ। ਇਸ ਖੁਸ਼ੀ 'ਚ ਲੱਡੂਆਂ ਨਾਲ ਮੂੰਹ ਮਿੱਠਾ ਕੀਤਾ ਜਾ ਰਿਹਾ ਹੈ।