Gurpurab 2024: ਸਰਦਾਰ ਵਿਅਕਤੀ ਪ੍ਰਕਾਸ਼ ਪੁਰਬ ਮੌਕੇ ਤਿੰਨ ਸਾਲ ਤੋਂ ਵੇਚ ਰਿਹਾ 13-13 ਰੁਪਏ ਦੀ ਹਰ ਸਬਜ਼ੀ
Gurpurab 2024: ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਮਾਛੀਵਾੜਾ ਸਾਹਿਬ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਤੇ ਇੱਕ ਦੁਕਾਨਦਾਰ ਪਿੱਛਲੇ ਤਿੰਨ ਸਾਲਾਂ ਤੋਂ ਦੁਕਾਨ ਦੇ ਵਿੱਚ ਮੌਜੂਦ ਹਰ ਸਬਜ਼ੀ ਸਿਰਫ 13 ਰੁਪਏ ਵਿੱਚ ਗਾਹਕਾਂ ਨੂੰ ਵੇਚ ਰਿਹਾ ਹੈ ਕਿਉਂਕਿ ਸਾਹਿਬੇ ਕਮਾਲ ਸ੍ਰੀ ਗੁਰੂ ਨਾਨਕ ਦੇਵ ਜੀ ਨੇ 13-13 ਦਾ ਹੋਕਾ ਦਿੱਤਾ ਸੀ ਅਤੇ 20 ਰੁਪਏ ਦੇ ਵਿੱਚ ਗਰੀਬਾਂ ਨੂੰ ਲੰਗਰ ਛਕਾਇਆ ਸੀ।