Mansa Fire: ਸ਼ੈਲਰ ਨੂੰ ਅਚਾਨਕ ਲੱਗੀ ਅੱਗ, ਕਿਸਾਨਾਂ ਅਤੇ ਮਜ਼ਦੂਰਾਂ ਨੇ ਮਿਲ ਕੇ ਅੱਗ `ਤੇ ਕਾਬੂ ਪਾਇਆ
Mansa Fire: ਮਾਨਸਾ ਜ਼ਿਲ੍ਹੇ ਦੇ ਪਿੰਡ ਮਾਖਾ ਚਹਿਲਾ ਨੇੜੇ ਸ਼ੈਲਰ 'ਚ ਭਿਆਨਕ ਅੱਗ ਲੱਗ ਗਈ। ਜਿਸ ਕਾਰਨ ਸ਼ੈਲਰ ਵਿੱਚ ਕਣਕ ਅਤੇ ਬਾਰਦਾਨੇ ਦਾ ਕਾਫੀ ਨੁਕਸਾਨ ਹੋਇਆ ਹੈ। ਮੌਕੇ 'ਤੇ ਪਹੁੰਚੇ ਕਿਸਾਨਾਂ ਨੇ ਅੱਗ 'ਤੇ ਕਾਬੂ ਪਾਇਆ। ਇਸ ਦੌਰਾਨ ਫਾਇਰ ਬ੍ਰਿਗੇਡ ਦੀ ਗੱਡੀ ਵੀ ਮੌਕੇ 'ਤੇ ਪਹੁੰਚ ਗਈ ਸੀ। ਅੱਗ ਲੱਗਣ ਕਾਰਨ ਸ਼ੈਲਰ 'ਚ ਪਿਆ ਬਾਰਦਾਨਾ ਵੀ ਸੜ ਕੇ ਸੁਆਹ ਹੋ ਗਿਆ।