Taran Taran News: ਡਿਊਟੀ `ਚ ਲਾਪਰਵਾਹੀ ਵਰਤਣ `ਤੇ ਹਰੀਕੇ ਥਾਣਾ ਦੀ SHO ਸਸਪੈਂਡ
Taran Taran News: ਤਰਨਤਾਰਨ ਦੇ ਐਸਐਸਪੀ ਅਸ਼ਵਨੀ ਕਪੂਰ ਨੇ ਚਾਰ ਮਹੀਨਿਆਂ ਤੋਂ ਚੋਰੀ ਦਾ ਕੇਸ ਦਰਜ ਨਾ ਕਰਨ ਵਾਲੀ ਹਰੀਕੇ ਥਾਣਾ ਇੰਚਾਰਜ ਸ਼ਿਮਲਾ ਰਾਣੀ ਨੂੰ ਤੁਰੰਤ ਮੁਅੱਤਲ ਕਰਕੇ ਪੁਲਿਸ ਲਾਈਨ ਭੇਜ ਦਿੱਤਾ ਹੈ। ਪੀੜਤ ਨੇ ਉਕਤ ਥਾਣੇ ਦੇ ਕਈ ਵਾਰ ਗੇੜੇ ਮਾਰੇ ਅਤੇ ਫਿਰ ਉਸ ਨੇ ਐੱਸਐੱਸਪੀ ਅੱਗੇ ਪੇਸ਼ ਹੋ ਕੇ ਸਾਰੀ ਘਟਨਾ ਬਿਆਨ ਕੀਤੀ। ਜਿਸ ਤੋਂ ਬਾਅਦ ਐਸਐਸਪੀ ਨੇ ਤੁਰੰਤ ਕਾਰਵਾਈ ਕਰਦਿਆਂ ਹਰੀਕੇ ਥਾਣੇ ਦੀ ਐਸਐਚਓ ਸ਼ਿਮਲਾ ਰਾਣੀ ਨੂੰ ਮੁਅੱਤਲ ਕਰ ਦਿੱਤਾ ਅਤੇ ਚੋਰੀ ਦੀ ਘਟਨਾ ਸਬੰਧੀ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਹਨ।