BodyBuilder Resham Singh: 62 ਸਾਲ ਦੀ ਉਮਰ ਵਿੱਚ Six Pack, ਨੌਜਵਾਨਾਂ ਲਈ ਮਿਸਾਲ ਬਣੇ ਬਾਡੀ ਬਿਲਡਰ ਰੇਸ਼ਮ ਸਿੰਘ
BodyBuilder Resham Singh: ਰੇਸ਼ਮ ਸਿੰਘ ਨੇ 21 ਸਾਲ ਦੀ ਉਮਰ ਵਿੱਚ ਬਾਡੀ ਬਿਲਡਿੰਗ (BodyBuilder Resham Singh) ਵਿੱਚ ਹੱਥ ਅਜਮਾਉਣਾ ਸ਼ੁਰੂ ਕਰ ਦਿੱਤਾ ਸੀ ਪਰ ਪਰਿਵਾਰਕ ਜ਼ਿੰਮੇਵਾਰੀਆਂ ਕਾਰਨ ਉਹ ਇਸਨੂੰ ਜਾਰੀ ਨਹੀਂ ਰੱਖ ਸਕੇ। ਯੋਗਾ ਦੀ ਮਦਦ ਨਾਲ ਆਪਣੇ ਸਰੀਰ ਨੂੰ ਫਿੱਟ ਰੱਖਿਆ ਪਰ 52 ਸਾਲ ਦੀ ਉਮਰ 'ਚ ਮੁੜ ਜਿਮ 'ਚ ਪਰਤੇ। ਯੋਗਾ ਦੇ ਨਾਲ-ਨਾਲ ਉਨ੍ਹਾਂ ਨੇ ਵੇਟ ਟਰੇਨਿੰਗ ਕੀਤੀ। ਹੁਣ ਚਾਰ ਸਾਲਾਂ ਦੀ ਮਿਹਨਤ ਦਾ ਨਤੀਜਾ ਹੈ ਕਿ ਉਹ ਸਟੇਜ 'ਤੇ ਆਪਣੇ ਸਡੋਲ ਸਰੀਰ ਨੂੰ ਵਿਖਾ ਵਾਹੋ-ਵਾਹੀ ਲੁੱਟ ਰਹੇ ਹਨ।