ਲੁਧਿਆਣਾ ਵਿਚ ਰਾਹ ਜਾਂਦੀ ਲੜਕੀ ਤੋਂ ਸਨੈਚਰਾਂ ਨੇ ਖੋਹਿਆ ਮੋਬਾਇਲ
Ludhiana News: ਲੁਧਿਆਣਾ ਰੋਜ਼ਗਾਰਡਨ ਦੇ ਨਜ਼ਦੀਕ ਪੈਦਲ ਜਾ ਰਹੀ ਲੜਕੀ ਤੋਂ ਐਕਟਵਾ ਸਵਾਰ ਲੁਟੇਰਿਆ ਨੇ ਦਿਨ ਦਿਹਾੜੇ ਮੋਬਾਈਲ ਖੋਹ ਲਿਆ ਸੀ। ਇਸ ਖੋਹ ਦੀ ਘਟਨਾ ਦੌਰਾਨ ਲੁਟੇਰੇ ਉਸ ਲੜਕੀ ਨੂੰ ਐਕਟਿਵ ਤੇ ਕਾਫੀ ਦੂਰ ਤੱਕ ਘੜੀਸਦੇ ਲਏ ਗਏ ਜਿਸ ਨਾਲ ਉਸ ਲੜਕੀ ਦੀ ਕਾਫੀ ਸੱਟਾਂ ਵੀ ਲੱਗੀਆਂ ਜਦ ਖੋਹ ਦੀ ਵੀਡਿਓ ਖਬਰਾਂ ਤੇ ਨਸਰ ਹੋਈਆ ਤਾਂ ਪੁਲਿਸ ਵੱਲੋਂ ਵੀ ਮਾਮਲਾ ਦਰਜ ਕਰ ਲਿਆ ਇਸ ਘਟਨਾ ਤੋਂ ਬਾਅਦ ਪੀੜਤਾਂ ਲੜਕੀ ਮੀਡੀਆ ਦੇ ਸਾਹਮਣੇ ਆਈ ਅਤੇ ਉਸਨੇ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ ਤੇ ਉਸ ਨੇ ਕਿਹਾ ਕਿ ਹੁਣ ਪੁਲਿਸ ਵੱਲੋਂ ਵੀ ਕਾਰਵਾਈ ਕੀਤੀ ਜਾ ਰਹੀ ਹੈ। ਲੜਕੀ ਨੂੰ ਇਸ ਹਾਦਸੇ ਦੌਰਾਨ ਕਾਫੀ ਸੱਟਾ ਲੱਗੀਆਂ ਸਨ।