Snowfall: ਸ਼ਿਮਲਾ `ਚ ਹੋਈ ਸਾਲ ਦੀ ਪਹਿਲੀ Snowfall, ਦੇਖੋ ਵੀਡੀਓ...
Snowfall: ਸ਼ਿਮਲਾ ਦੇ ਚੰਸ਼ਾਲ, ਨਰਕੰਡਾ, ਹਟੂ ਪੀਕ, ਖੜਾ ਪੱਥਰ, ਚੂਰਧਰ ਪੀਕ ਅਤੇ ਹੋਰ ਉੱਚੇ ਪਹਾੜੀ ਹਿੱਸਿਆਂ 'ਚ ਬੁੱਧਵਾਰ ਸ਼ਾਮ ਨੂੰ ਹਲਕੀ ਬਰਫਬਾਰੀ ਦਰਜ ਕੀਤੀ ਗਈ। ਅਤੇ ਕੁਝ ਥਾਵਾਂ 'ਤੇ ਬਾਰਿਸ਼ ਹੋਈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਅੱਜ ਕੁਝ ਉੱਚੇ ਪਹਾੜੀ ਸਥਾਨਾਂ 'ਤੇ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ ਪ੍ਰਗਟਾਈ ਹੈ। ਇਸ ਦੇ ਨਾਲ ਹੀ ਸੂਬੇ ਦੇ ਸਾਰੇ ਹਿੱਸਿਆਂ ਵਿੱਚ 18 ਤੋਂ 23 ਜਨਵਰੀ ਤੱਕ ਮੌਸਮ ਸਾਫ਼ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ। ਦੂਜੇ ਪਾਸੇ ਸੂਬੇ ਦੇ ਕਈ ਮੈਦਾਨੀ ਜ਼ਿਲ੍ਹਿਆਂ ਵਿੱਚ ਧੁੰਦ ਅਤੇ ਠੰਢ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ।