T20 World Cup 2024: ਟਰਾਫੀ ਜਿੱਤਣ ਤੋਂ ਬਾਅਦ, ਟੀਮ ਇੰਡੀਆ ਦੇ ਸਵਾਗਤ ਲਈ ITC ਮੌਰਿਆ ਵਿਖੇ ਵਿਸ਼ੇਸ਼ ਤਿਆਰੀਆਂ
T20 World Cup 2024: ਟਰਾਫੀ ਜਿੱਤਣ ਤੋਂ ਬਾਅਦ ਭਾਰਤ ਪਹੁੰਚੀ ਟੀਮ ਇੰਡੀਆ ਦਾ ਜ਼ੋਰਦਾਰ ਸੁਆਗਤ ਕੀਤਾ ਗਿਆ। ਟੀਮ ਦਾ ਸਵਾਗਤ ਕਰਨ ਲਈ ITC ਮੌਰਿਆ ਵਿਖੇ ਤਿਆਰੀਆਂ ਕੀਤੀ ਗਈਆਂ ਹਨ। ITC ਮੌਰਿਆ ਦੇ ਸ਼ੈੱਫਜ਼ ਵੱਲੋਂ ਇੱਕ ਵਿਸ਼ੇਸ਼ ਕੇਕ ਤਿਆਰ ਕੀਤਾ ਗਿਆ ਹੈ ਜੋ ਕਿ ਟੀਮ ਦੀ ਜਰਸੀ ਦੇ ਰੰਗ ਵਿੱਚ ਹੈ। ਖਾਸ ਗੱਲ ਇਹ ਹੈ ਕਿ ਇਸ 'ਤੇ ਇੱਕ ਟਰਾਫੀ ਵੀ ਲਗਾਈ ਗਈ ਹੈ। ਜੋ ਕਿ ਅਸਲ ਟਰਾਫੀ ਵਰਗੀ ਲੱਗ ਸਕਦੀ ਹੈ ਪਰ ਇਹ ਚਾਕਲੇਟ ਤੋਂ ਬਣੀ ਹੈ।