Vinesh Phogat: ਵਿਨੇਸ਼ ਫੋਗਾਟ ਨੂੰ ਅਯੋਗ ਠਹਿਰਾਏ `ਤੇ ਸੰਸਦ `ਚ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਦਿੱਤੀ ਜਾਣਕਾਰੀ
Vinesh Phogat: ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਪੈਰਿਸ ਓਲੰਪਿਕ 2024 ਤੋਂ ਅਯੋਗ ਠਹਿਰਾਏ ਜਾਣ ਦੇ ਮਾਮਲੇ 'ਤੇ ਲੋਕ ਸਭਾ ਵਿੱਚ ਜਾਣਕਾਰੀ ਦਿੱਤੀ। ਮਨਸੁਖ ਮੰਡਾਵੀਆ ਨੇ ਕਿਹਾ, "ਅੱਜ (ਵਿਨੇਸ਼ ਫੋਗਾਟ) ਦਾ ਵਜ਼ਨ 50 ਕਿਲੋ 100 ਗ੍ਰਾਮ ਪਾਇਆ ਗਿਆ ਅਤੇ ਉਸ ਨੂੰ ਫਾਈਨਲ ਮੈਚ ਤੋਂ ਅਯੋਗ ਕਰਾਰ ਦਿੱਤਾ ਗਿਆ। ਭਾਰਤੀ ਓਲੰਪਿਕ ਸੰਘ ਨੇ ਇਸ ਦੀ ਸ਼ਿਕਾਇਤ ਅੰਤਰਰਾਸ਼ਟਰੀ ਓਲੰਪਿਕ ਸੰਘ ਨੂੰ ਕੀਤੀ ਹੈ। ਅਸੀਂ ਅੰਤਰਰਾਸ਼ਟਰੀ ਓਲੰਪਿਕ ਸੰਘ ਕੋਲ ਵੀ ਵਿਰੋਧ ਦਰਜ ਕਰਵਾਇਆ ਹੈ।