Maghi Mela: ਅਸੀਂ ਵਿਵਾਦ ਖਤਮ ਕਰਨ ਲਈ ਝੋਲੀ ਪਵਾ ਲਏ ਸਾਰੇ ਇਲਜ਼ਾਮ- ਸੁਖਬੀਰ ਸਿੰਘ ਬਾਦਲ
Maghi Mela: ਅਕਾਲੀ ਦਲ ਅਜੇ ਖ਼ਤਮ ਨਹੀਂ ਹੋਇਆ। ਇਹ ਬਿਆਨ ਸੁਖਬੀਰ ਬਾਦਲ ਵਲੋਂ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਅਕਾਲੀ ਦਲ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦੇ ਦਿੱਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪਹਿਲਾਂ ਆਰਾਮ ਕਰ ਰਿਹਾ ਸੀ ਪਰ ਹੁਣ ਜਾਗ ਚੁਕਿਆ ਹੈ।ਹੁਣ ਸਭ ਨੂੰ ਬੰਦਾ ਬਣਾਵਾਂਗੇ। ਇਸ ਦੇ ਨਾਲ ਹੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਨੇ ਪਹਿਲੀ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋ ਲਗਾਈ ਗਈ ਧਾਰਮਿਕ ਸਜ਼ਾ 'ਤੇ ਬੋਲਦੇ ਕਿਹਾ ਕਿ ਸਾਡੇ ਉਤੇ ਝੂਠੇ ਇਲਜ਼ਾਮ ਲਾਏ ਗਏ ਸਨ। ਸਾਰੇ ਵਿਵਾਦਾਂ ਨੂੰ ਖ਼ਤਮ ਕਰਨ ਲਈ ਹੀ ਸਾਰੇ ਇਲਜ਼ਾਮ ਝੋਲੀ ਪੁਆ ਲਏ ਗਏ।