Sukhpal Khaira: ਨਾਭਾ ਜੇਲ੍ਹ `ਚੋਂ ਬਾਹਰੇ ਆਏ ਸੁਖਪਾਲ ਖਹਿਰਾ, ਦੇਖੋ ਤਸਵੀਰਾਂ...
Sukhpal Khaira: ਭਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚੋਂ ਬਾਹਰ ਆ ਗਏ ਹਨ। ਇਸ ਮੌਕੇ ਪਾਰਟੀ ਵਰਕਰਾਂ ਵਿੱਚ ਖ਼ੁਸ਼ੀ ਦਾ ਮਾਹੌਲ ਸੀ, ਵਰਕਰਾਂ ਨੇ ਸੁਖਪਾਲ ਸਿੰਘ ਖਹਿਰਾ ਦਾ ਹਾਰ ਪਾਕੇ ਸੁਆਗਤ ਕੀਤਾ ਅਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ। ਖਹਿਰਾ ਨੇ ਕਿਹਾ ਕਿ ਜੋ ਮੈਂ ਸੱਚਾਈ ਦੇ ਰਾਹ 'ਤੇ ਚੱਲਿਆ ਹਾਂ ਮੈਨੂੰ ਉਸ ਦਾ ਫਲ ਮਿਲਿਆ ਹੈ, ਮੈ ਕਿਸ ਤੋਂ ਨਹੀਂ ਡਰਦਾ, ਜੋ ਮੇਰੇ ਤੇ ਐਨਡੀਪੀਸੀ ਐਕਟ ਦਾ ਮਾਮਲਾ ਦਰਜ ਕੀਤਾ ਹੈ ਬਿਲਕੁਲ ਗ਼ਲਤ ਹੈ। ਦੱਸਦਈਏ ਕਿ ਖਹਿਰਾ ਨੂੰ ਅੱਜ ਹੀ ਕਪੂਰਥਲਾ ਦੀ ਅਦਾਲਤ ਨੇ ਇੱਕ ਮਾਮਲੇ ਵਿੱਚ ਜਮਾਨਤ ਦਿੱਤੀ ਸੀ।